ਰਾਤ ਦੀ ਦਹਲੀਜ਼ ਉਤੇ
ਜਦੋਂ ਚੰਨ ਤਾਰੇ ਆਉਣ ਖਲੋਂਦੇ ਨੇ
ਤੇਰੇ ਹਿਜ਼ਰ ਦੀਆਂ ਪੀੜਾਂ
ਮੇਨੂੰ ਸੋਣ ਨਹੀਂ ਦੇਦੀਆਂ
ਤੇਰੀਆਂ ਯਾਦਾਂ
ਮੈਨੂੰ ਰੋਣ ਨਹੀਂ ਦੇਦੀਆਂ
ਇੱਕ ਉਮੀਦ ਵਿਚ
ਰਾਤ ਗੁਜਰ ਜਾਂਦੀ ਹੈ
ਕਿ ਆਉਣ ਵਾਲੀ ਸਵੇਰ
ਤੇਰਾ ਕੋਈ ਸੁਨੇਹਾ ਲੈਕੇ ਆਏਗੀ
ਤੇ ਇੱਕ ਸੁਪਨਾ ਮੇਰੀ ਅੱਖਾਂ ਵਿੱਚ
ਮੇਰੇ ਹੰਝੂਆਂ ਨਾਲ ਗਲਵਕੜੀ ਪਾ ਕੇ
ਕਲੋਲਾਂ ਕਰਣ ਲਗ ਪੈਂਦਾ ਹੈ
कोई टिप्पणी नहीं:
एक टिप्पणी भेजें