ਸ਼ੀਸ਼ੇ ਦੇ ਘਰ ਵਿੱਚ ਰਹਿੰਦਾ ਹਾਂ ਯਾਰੋ, ਪੱਥਰਾਂ ਦਾ ਵਿਉਪਾਰ ਹੈ
ਭੀੜ ਦਾ ਇੱਕ ਹਿੱਸਾ ਹਾਂ, ਪਰ ਤੰਨਹਾਈਆਂ ਨਾਲ ਪਿਆਰ ਹੈ
ਫੁੱਲਾਂ ਨਾਲ ਰਿਸ਼ਤਾ ਹੈ ਦਿਲ ਦਾ ਪਰ ਆਉਂਦੀ ਨਾ ਕਦੇ ਬਹਾਰ ਹੈ
ਜਖ਼ਮ ਮੁਹੱਬਤ ਦੇ ਰਿਸਦੇ ਨੇ, ਉਤੇ ਡਿਗਦੀ ਹੰਝੂਆਂ ਦੀ ਧਾਰ ਹੈ
ਕਿੱਥੇ ਧਰਾਂ ਅਹਿਸਾਸ ਕੋਮਲ ਆਪਣੇ, ਹਰ ਪਾਸੇ ਵੀਛਿਆ ਖ਼ਾਰ ਹੈ
ਸੂਲੀ ਟੰਗੇ ਨੇ ਜਜ਼ਬਾਤ ਮੇਰੇ, ਦੀਵਾਰ ਤੇ ਟੰਗਿਆ ਮੇਰਾ ਪਿਆਰ ਹੈ
ਰੇਤ ਉਤੇ ਬਣਾਈ ਹੈ ਤਸਵੀਰ ਯਾਰ ਦੀ ਪਰ ਲਹਿਰਾਂ ਦੀ ਵਫ਼ਾ ਤੇ ਨਹੀਂ ਏਤਬਾਰ ਹੈ
ਪਾਣੀ ਉਤੇ ਲਿਖਿਆਂ ਨੇ ਗੱਲਾਂ ਦਿਲ ਦੀਆਂ ਪਰ ਹਵਾਵਾਂ ਦਾ ਵੀ ਖੋਫ ਬਾਰ ਬਾਰ ਹੈ
ਕਿਸ ਨੂੰ ਕਹਿ ਸੁਨਾਵਾਂ ਦੁੱਖੜਾ ਦਿਲ ਦਾ, ਨਾ ਜਗ ਵਿਚ ਹੁਣ ਕੋਈ ਵਫ਼ਾਦਾਰ ਹੈ
ਹੁਣ ਜਾਈਏ ਤਾਂ ਜਾਈਏ ਕਿੱਥੇ, ਮਯਖਾਨਿਆਂ ਵਿਚ ਵੀ ਸ਼ੋਰ ਬਹੁਤ ਮੇਰੇ ਯਾਰ ਹੈ
ਮੈਂ ਮੁਹੱਬਤ ਹਾਂ ਬਹੁਤ ਚਿਰਾਂ ਤੋਂ ਮੈਨੂੰ ਵਫ਼ਾ ਦੀ ਤਲਾਸ਼ ਹੈ
ਰੂਹ ਮੇਰੀ ਜ਼ਖ਼ਮੀ ਹੈ ਮੇਰਾ ਰੋਮ ਰੋਮ ਦੁਖੀ ਤੇ ਉਦਾਸ ਹੈ
ਦੁਨੀਆਂ ਭਾਵੇਂ ਖ਼ੁਬਸੂਰਤ ਹੈ ਪਰ ਧੋਖੇਬਾਜ ਤੇ ਜਾਲਸਾਜ ਹੈ
ਮੈਂ ਬੇਘਰ ਹਾਂ ਦਿਲ ਬਣ ਗਿਆ ਹੁਣ ਬੇਵਫ਼ਾਈਆਂ ਦਾ ਵਾਸ ਹੈ
ਸਰੇਆਮ ਹੁਣ ਮੇਰੀ ਪਤ ਟੰਗੀ ਰਹਿੰਦੀ ਵਿਚ ਬਾਜਾਰ ਹੈ
ਹਰ ਪਾਸੇ ਨਜਰ ਆਉਂਦਾ ਹੈ ਜੋ ਮੇਰਾ ਹੁੰਦਾ ਖਰੀਦਦਾਰ ਹੈ
ਛੁਰੀ ਚਲਾ ਕੇ ਮੇਰੇ ਪਰਾਂ ਤੇ ਲੋਕੀ ਅਕਸਰ ਕਹਿੰਦੇ ਨੇ
ਹੁਣ ਵੇਖਦੇ ਹਾਂ ਤੇਰੇ ਪਰਾਂ ਨੂੰ ਮਿਲਦੀ ਕਿਂਵੇ ਪਰਵਾਜ਼ ਹੈ
ਜਿੰਦਗੀ ਦੇ ਬਾਗਾਂ ਵਿੱਚ ਖਿੜਣ ਵਾਲੇ ਫੁੱਲਾਂ ਨੂੰ
ਪਿਆਰ ਕਰਨ ਵਾਲੇ ਕਲੰਦਰ ਹੁੰਦੇ ਨੇ
ਕੁੱਝ ਫੁੱਲਾਂ ਨੂੰ ਖਿੜਨ ਤੋਂ ਪਹਿਲਾਂ ਹੀ ਵੱਖ ਕਰਨ ਵਾਲੇ
ਬੇਦਰਦ ਸਿਕੰਦਰ ਵੀ ਹੁੰਦੇ ਨੇ
ਫੁੱਲ ਜਵਾਨ ਹੋ ਕੇ ਜਦੋਂ ਖਿੜਦੇ ਨੇ ਟਹਣੀਆਂ ਉਤੇ
ਸੋਹਣੇ ਲਗਦੇ ਨੇ ਤੇ ਮਹਿਕਾਂ ਵੰਡਦੇ ਨੇ
ਕੁੱਝ ਕਲੀਆਂ ਟਹਣੀਉ ਵੱਖ ਹੋ ਕੇ ਜਦੋਂ ਕੁਰਲਾਉਂਦੀਆਂ ਨੇ
ਉਨ੍ਹਾਂ ਦੇ ਹੰਝੂਂ ਸਮੰਦਰ ਹੁੰਦੇ ਨੇ
ਕੁੱਖਾਂ’ ਚੋਂ ਜਨਮ ਲੈਣ ਵਾਲੇ ਕੁੱਝ ਫੁੱਲ
ਮਿਠੜੇ ਮੇਵਿਆਂ ਵਰਗੇ ਤੇ ਅੱਖੀਆਂ ਦੇ ਨੂਰ ਹੁੰਦੇ ਨੇ
ਕੁੱਝ ਅਭਾਗੀ ਕਲੀਆਂ ਨੂੰ ਮਾਂ ਦੀਆਂ ਮਜਬੂਰੀਆਂ ਤੇ ਮਾੜੀ ਸੋਚਾਂ ਦੇ
ਚੁੱਭੇ ਖੰਜਰ ਹੁੰਦੇ ਨੇ
ਜਨਮ ਦੇਣ ਵਾਲੇ ਬੁੱਟੇ ਲਈ ਤਾਂ ਆਪਣੇ ਸਾਰੇ ਫੁੱਲ
ਸੋਹਣੇ, ਸ਼ੋਖ ਤੇ ਪਿਆਰੇ ਹੁੰਦੇ ਨੇ
ਫੇਰ ਕਿਂਉ ਕੁੱਝ ਦੇ ਹਿੱਸੇ
ਪਿਆਰ ਦੇ ਸਮੰਦਰ ਤੇ ਕੁੱਝ ਦੇ ਹਿੱਸੇ ਦੁੱਖਾਂ ਦੇ ਮੰਜਰ ਹੁੰਦੇ ਨੇ
ਫੁੱਲ ਚੰਗੇ ਲਗਦੇ ਨੇ ਮਹਿਕਦੇ ਟਹਣੀਆਂ ਉਤੇ
ਵੱਖ ਹੋਣ ਦਾ ਦਰਦ ਉਹ ਨ ਦੱਸ ਸਕਦੇ ਨੇ
ਫੁੱਲ ਹੁੰਦੇ ਨੇ ਮਾਸੂਮ,ਕੋਮਲ ਅਹਿਸਾਸਾਂ ਵਰਗੇ
ਭੌਰਿਆਂ ਲਈ ਉਨ੍ਹਾਂ ਵਿੱਚ ਨ ਅੰਤਰ ਹੁੰਦੇ ਨੇ
ਚੱਲ ਦਿਲ੍ਹਾ ਫੇਰ ਮੁਹੱਬਤ ਕਰ ਲਈਏ
ਜਖ਼ਮ ਦਿਲ ਦੇ ਫੇਰ ਹਰੇ ਕਰ ਲਈਏ
ਗੇਰਾਂ ਦੇ ਜਖ਼ਮ ਹੁਣ ਬਹੁਤ ਹੋ ਚੁੱਕੇ
ਚਲ ਫੇਰ ਕਿਸੇ ਨਾਲ ਮੁਹੱਬਤ ਕਰ ਲਈਏ
ਬਹੁਤ ਚਿਰ ਹੋ ਚੁਕਿਆ ਲਿਖਿਆਂ ਨਜ਼ਮ ਦਰਦ ਦੀ
ਚਲ ਫੇਰ ਆਪਣੇ ਲਫ਼ਜ਼ਾਂ' ਚ ਦਰਦ ਭਰ ਲਈਏ
ਦਿਲ ਨੂੰ ਆਦਤ ਹੋ ਗਈ ਹੈ ਗ਼ਮਗੀਨ ਰਹਿਨ ਦੀ
ਚਲ ਫੇਰ ਜ਼ਾਮ ਹਝੂੰਆਂ ਨਾਲ ਭਰ ਲਈਏ
ਸੋਚਿਆ ਸੀ ਮਹਿਕ ਮੁਹੱਬਤਾਂ ਦੀ ਵੰਡਾਗੇ
ਪਰ ਨਫ਼ਰਤ ਦੇ ਇਨ੍ਹਾਂ ਸੋਦਾਗਰਾਂ ਦਾ ਕੀ ਕਰ ਲਈਏ
ਨਹੀਂ ਦੁਨੀਆਂ' ਚ ਹੁਣ ਕੋਈ ਪਿਆਰ ਵੰਡਦਾ
ਜੇ ਮਿਲੇ ਸਾਨੂੰ ਮੁਹੱਬਤ ਕੀਤੇ, ਅਸੀਂ ਉਹਨੂੰ ਪੁਛਾਂਗੇ ਜਰੂਰ
ਕੀ ਹੈ ਤੇਰਾ ਆਸ਼ਕਾ ਨਾਲ ਰੋਲਾ, ਕੀ ਹੈ ਤੇਰਾ ਦੁਨੀਆਂ ਵਿੱਚ ਦਸਤੂਰ
ਕਿਸੇ ਲਈ ਤੂੰ ਮੁਮਤਾਜ ਬਣ ਜਾਂਦੀ, ਕਿਸੇ ਲਈ ਸਾਹਿਬਾ ਜੇਹੀ ਮਜਬੂਰ
ਕਿਸੇ ਲਈ ਤੂੰ ਖੁਦਾ ਬਣ ਜਾਂਦੀ, ਕਿਸੇ ਦੇ ਦਿਲ ਤੋਂ ਹੋ ਜਾਂਦੀ ਦੂਰ
ਕਦੇ ਤੂੰ ਕੱਚੇ ਘੜਿਆਂ ਤੇ ਤਰ ਜਾਂਦੀ, ਕਦੇ ਬਣ ਜਾਂਦੀ ਬੇਵਫ਼ਾਈਆਂ ਦੇ ਨਾਸੂਰ
ਕਦੇ ਬਣ ਜਾਂਦੀ ਸ਼ਾਇਰੀ ਕਿਸੇ ਸ਼ਾਇਰ ਦੀ, ਕਦੇ ਤੂੰ ਬਣ ਜਾਂਦੀ ਕਿਸੇ ਰਾਂਝੇ ਦਾ ਗਰੂਰ
ਜੇ ਨਾ ਹੁੰਦਾ ਦਿਲ ਸੀਨ੍ਹੇ ਵਿੱਚ, ਤਾਂ ਤੇਰਾ ਕੀ ਹੋਣਾ ਸੀ ਹਜੂਰ
ਨਾ ਤੂੰ ਹੁੰਦੀ ਕਿਸੇ ਦਾ ਸਰੂਰ, ਨਾ ਹੁੰਦੀ ਤੂੰ ਕਿਸੇ ਦਾ ਗਰੂਰ
ਭੁੱਲ ਜਾਂਦੀਆਂ ਨੇ ਸਮੇਂ ਸਿਰ ਬਹੁਤ ਸਾਰੀਆਂ ਗੱਲਾਂ
ਚੇਤੇ ਵੀ ਰਹਿੰਦੇ ਨੇ ਕੁੱਝ ਪਲ ਦਿਲ ਨੂੰ ਛੁਹਣ ਵਾਲੇ
ਕੁੱਝ ਯਾਦਾਂ, ਕੁੱਝ ਖ਼ੁਸੀਆਂ, ਕੁੱਝ ਗ਼ਮ, ਕੁੱਝ ਖੱਟੀਆਂ ਮਿੱਠੀਆਂ ਗੱਲਾਂ
ਹੁੰਦੇ ਨੇ ਕੁੱਝ ਰੋਸੇ ਕੁੱਝ ਹਾੱਸੇ, ਕੁੱਝ ਅਹਿਸਾਸ ਪਿਆਰ ਮੁਹੱਬਤ ਵਾਲੇ
ਕੁੱਝ ਪਲ ਬਣ ਜਾਂਦੇ ਨੇ ਹਿਸਾ ਸਾਡੀ ਖੁਸੀਆਂ ਦਾ
ਕੁੱਝ ਗ਼ਮ ਰਹਿ ਜਾਂਦੇ ਨੇ ਉਮਰਾਂ ਤੀਕ ਦਿਲਾਂ ਨੂੰ ਹਲੂਨਣ ਵਾਲੇ
ਪਾਣੀਆਂ ਦੇ ਵਹਿਣ ਵਾਂਗੁ ਰੁਕਦੇ ਨਹੀਂ ਕਦੇ ਪਲ ਜਿੰਦਗੀ ਦੇ
ਆਉ ਸਾਂਭ ਲਈਏ ਕੁੱਝ ਪਲ ਖੁਸ਼ੀਆਂ ਦੇ, ਕੁੱਝ ਭੁੱਲ ਜਾਈਏ ਦੁੱਖ ਦੇਣ ਵਾਲੇ
कोई टिप्पणी नहीं:
एक टिप्पणी भेजें