ਤੇਥੋਂ ਸੁਣ ਵੀ ਨਹੀਂ ਹੋਣਾ
ਸਾਥੋਂ ਦੱਸ ਵੀ ਨਹੀਂ ਹੋਣਾ
ਗ਼ਮ ਤੇਰੀ ਜੁਦਾਈ ਦਾ
ਮੈਂ ਸਾਂਭ ਕੇ ਰੱਖਿਆਂ ਨੇ ਪੀੜਾਂ ਆਪਣੀਆਂ
ਤੇਨੂੰ ਦੇਣਾ ਮੈਂ ਹਿਸਾਬ ਦਿਲ ਲਗਾਈ ਦਾ
ਤੇਰੀ ਯਾਦਾਂ ਨੇ ਮੇਰੇ ਦਿਲ ਵਿੱਚ ਕੈਦ
ਸਵਾਲ ਹੀ ਨਹੀਂ ਹੁੰਦਾ ਇਹਨਾ ਦੀ ਰਿਹਾਈ ਦਾ
ਤੇਰੀ ਜੁਦਾਈ ਦੇ ਅੱਥਰੂ ਸਾਂਭ ਕੇ ਰਖੇ ਮੈਂ ਆਪਣੀ ਅੱਖਾਂ ਵਿੱਚ
ਇਹ ਮੁੱਲ ਨੇ ਸਾਡੀ ਇਸ਼ਕੇ ਦੀ ਕਮਾਈ ਦਾ
ਤੈਨੂੰ ਕੀਵੇਂ ਦੱਸਾਂ ਮੈਂ ਗ਼ਮ ਤੇਰੀ ਜੁਦਾਈ ਦਾ
ਤੇਥੋਂ ਸੁਣ ਵੀ ਨਹੀਂ ਹੋਣਾ
ਸਾਥੋਂ ਦੱਸ ਵੀ ਨਹੀਂ ਹੋਣਾ
ਗ਼ਮ ਤੇਰੀ ਜੁਦਾਈ ਦਾ
ਇਹ ਹਵਾਵਾਂ ਇਹ ਫ਼ਿਜ਼ਾਵਾਂ ਵੀ ਹੱਸਦੀਆਂ ਨੇ ਮੇਰੀ ਬੇਬਸੀ ਤੇ
ਇਹ ਚੰਦਰੇ ਪਹਾੜ ਵੀ ਮਖੋਲ ਉਡਾਂਦੇ ਨੇ ਮੇਰੀ ਤੰਨਹਾਈ ਦਾ
ਇਹ ਕੁਦਰਤ ਦੇ ਨਜਾਰੇ ਮਿਲ ਕੇ ਸਾਰੇ
ਵੇਖਦੇ ਨੇ ਤਮਾਸਾ ਇਸ਼ਕੇ ਦੀ ਬੇ-ਹਆਈ ਦਾ
ਇਹ ਕਾਲੀਆਂ ਰਾਤਾਂ ਇਹ ਚੰਨ ਤਾਰੇ ਸਭ ਵੇਖਦੇ ਨੇ
ਇਹ ਸਾਰੇ ਗਵਾਹ ਨੇ ਮੇਰੇ ਰਾਤਾਂ ਅੱਖਾਂ ਵਿੱਚ ਲੰਘਾਈ ਦਾ
ਦਿਲ ਦੇ ਵਰਕੇ ਤੇ ਲਿਖੇ ਮੈਂ ਦੁੱਖ ਆਪਣੇ
ਹੰਝੂਆਂ ਤੋਂ ਲਿਆ ਮੈਂ ਕੰਮ ਸਿਆਹੀ ਦਾ
ਤੂੰ ਆ ਕੇ ਪੜ ਲਈਂ ਕਿਤਾਬ ਮੇਰੇ ਦਿਲ ਦੀ
ਤੈਨੂੰ ਕੀਵੇਂ ਦੱਸਾਂ ਗ਼ਮ ਤੇਰੀ ਜੁਦਾਈ ਦਾ
ਤੇਥੋਂ ਸੁਣ ਵੀ ਨਹੀਂ ਹੋਣਾ
ਸਾਥੋਂ ਦੱਸ ਵੀ ਨਹੀਂ ਹੋਣਾ
ਗ਼ਮ ਤੇਰੀ ਜੁਦਾਈ ਦਾ
ਜੱਗ ਤੋਂ ਲਕੋ ਕੇ ਰੱਖੇ ਮੈਂ ਹੰਝੂ ਆਪਣੇ
ਭੈੜੇ ਲੋਕੀ ਕਰਦੇ ਮੁਹੱਬਤ ਵਿਚ ਕੰਮ ਕਸਾਈ ਦਾ
ਲੋਕਾਂ ਦੇ ਤਾਨੇ ਸਹਿ ਸਹਿ ਦਿਲ ਵੀ ਹੁਣ ਪੁੱਛਦਾ
ਕਦੋਂ ਤੀਕ ਸਹਿਣਾ ਪੈਣਾ ਇਹ ਗ਼ਮ ਸ਼ੁਦਾਈ ਦਾ
ਦਿਲ ਆਪਣੇ ਤੋਂ ਮੈਂ ਮਜਬੂਰ ਹੋਈ
ਭੁੱਲ ਨਹੀਂ ਹੁੰਦਾ ਮੇਥੋਂ ਪਿਆਰ 'ਗੁਰਿੰਦਰ' ਹਰਜਾਈ ਦਾ
ਤੈਨੂੰ ਕੀਵੇਂ ਦੱਸਾਂ ਗ਼ਮ ਤੇਰੀ ਜੁਦਾਈ ਦਾ
ਤੇਥੋਂ ਸੁਣ ਵੀ ਨਹੀਂ ਹੋਣਾ
ਸਾਥੋਂ ਦੱਸ ਵੀ ਨਹੀਂ ਹੋਣਾ
ਗ਼ਮ ਤੇਰੀ ਜੁਦਾਈ ਦਾ
ਮੈਂ ਹਿਫ਼ਾਜ਼ਤ ਕਰਾਂਗੀ .....
ਆਪਣੇ ਹੰਝੂ ਯਾਰਾ
ਮੇਰੀਆਂ ਅੱਖਾਂ’ ਚ ਰਖ ਦੇ
ਅਮਾਨਤ ਵਾਂਗ… .
ਮੈਂ ਹਿਫ਼ਾਜ਼ਤ ਕਰਾਂਗੀ ਆਪਣੇ ਸਾਹਾਂ ਵਾਂਗ ।
ਆਪਣੇ ਗਮ ਆਪਣਿਆਂ ਪੀੜਾਂ
ਸਾਰੇ ਮੇਰੀ ਝੋਲੀ ਪਾ ਦੇ
ਸਗੁਨਾ ਵਾਂਗ… .
ਮੈਂ ਸਜਾ ਕੇ ਰਖਾਂਗੀ
ਆਪਣੇ ਸੂਹੇ ਬੁਲ੍ਹਾਂ ਵਾਂਗ ।
ਆਪਣਿਆਂ ਯਾਦਾਂ ਆਪਣੇ ਫ਼ਸਾਨੇ
ਮੇਰੇ ਜ਼ਹਿਨ' ਚ ਸਜਾ ਦੇ
ਫ਼ੁੱਲਾਂ ਵਾਂਗ… .
ਮੈਂ ਮਹਿਫ਼ੂਜ਼ ਰਖਾਂਗੀ
ਆਪਣੇ ਜਿਗਰ ਵਾਂਗ ।
ਤੇਰੇ ਉਤੇ ਸੱਜਣਾ
ਕਈਂ ਜਿੰਦੜੀਆਂ ਵਾਰ ਦੇਵਾਂ
ਹੀਰ ਵਾਂਗ… .
ਬਸ ਤੂੰ ਅੱਖੀਆਂ’ ਚ ਵਸਦਾ ਰਹਿ
ਸੁਫ਼ਨਿਆਂ ਵਾਂਗ ।
ਮੀਠੀ ਯਾਦ ਸੱਜਣਾਂ ਦੀ
ਮਿੰਹ ਦੀ ਕਣਿਆਂ ਵਰਗੀ
ਰਾਬਤਾ ਹੈ ਉਸਦਾ ਮੇਰੇ ਸਾਹਾਂ ਨਾਲ
ਮੇਰੀ ਹਰ ਇੱਕ ਸਾਹ ਉਸਦੇ ਲਈ ਹੋੳਕੇ ਭਰਦੀ
ਉਸਦੀ ਅੱਖਾਂ' ਚ ਮੇਰੀ ਦੁਨੀਆ ਵਸਦੀ
ਉਸਦੀ ਇੱਕ ਤੱਕਣੀ ਉਮਰਾਂ ਵਰਗੀ
ਨਿੱਤ ਮੇਰੇ ਦਿਲ ਦੇ ਬੁਹੇ ਤੇ ਆ ਬੈਠਦਾ
ਮੈਂ ਰੱਜ ਰੱਜ ਗੱਲਾਂ ਉਸ ਨਾਲ ਕਰਦੀ
ਮਿੱਠੀ ਯਾਦ ਸੱਜਣਾਂ ਦੀ
ਮਿੰਹ ਦੀ ਕਣਿਆਂ ਵਰਗੀ
ਕਰਾਂ ਫ਼ਰਿਆਦ ਹਰ ਵੇਲੇ ਮੈਂ
ਰੱਬ ਕੋਲੋਂ ਬੱਸ ਉਸਨੂੰ ਮੰਗਦੀ
ਜੱਗ ਤੋਂ ਡਰ ਡਰ ਕੇ ਮੈਂ
ਖ਼ੈਰ ਯਾਰ ਦੀ ਰਹਾਂ ਮੰਗਦੀ
ਚੰਨ ਤਾਰੀਆਂ ਨਾਲ ਕਰਾਂ ਗੱਲਾਂ ਮੈਂ
ਹਾਲ ਸੱਜਣਾਂ ਦਾ ਰਹਿੰਦੀ ਪੁੱਛਦੀ
ਮਿੱਠੀ ਯਾਦ ਸੱਜਣਾਂ ਦੀ
ਮਿੰਹ ਦੀ ਕਣਿਆਂ ਵਰਗੀ
ਉਹ ਮਹਿਰਮ ਮੇਰੇ ਦਿਲ ਦਾ
ਯਾਦ ਉਸਦੀ ਰੂਹ ਦੀ ਖੁਰਾਕ ਵਰਗੀ
ਮੇਰੀ ਅੱਖਿਆਂ ਦਾ ਨੂਰ ਉਹ
ਜਾਵੇ ਨਾ ਮੈਥੋਂ ਦੂਰ ਉਹ, ਰਹਾਂ ਮੈਂ ਡਰਦੀ
ਰੱਬਾ ਜਿੰਦ ਮੇਰੀ ਨੂੰ ਲੱਗੇ ਨਾ ਝੋਰਾ
ਕਹਿੰਦੀ ਦੁਨੀਆ ਹੁੰਦੀ ਮੁਹੱਬਤ ਰੋਗ ਵਰਗੀ
ਮਿੱਠੀ ਯਾਦ ਸੱਜਣਾਂ ਦੀ
ਮਿੰਹ ਦੀ ਕਣਿਆਂ ਵਰ
ਗੀ
ਸ਼ਮਾ ਨੇ ਪੁੱਛਿਆ ਪਰਵਾਨੇ ਨੂੰ-
ਤੂੰ ਮੇਰੀ ਅੱਗ ਵਿਚ ਕਿਉਂ ਸੜ ਜਾਂਦਾ ਹੈ
ਪਰਵਾਨੇ ਨੇ ਕਿਹਾ-
ਇੱਕ ਆਰਜੂ ਹੈ ਤੇਰੇ ਇਸ਼ਕ ਵਿਚ ਫ਼ਨਾ ਹੋ ਜਾਣ ਦੀ
ਸ਼ਮਾ ਨੇ ਕਿਹਾ-
ਇਸ਼ਕ ਇਬਾਦਤ ਹੈ ਨਾ ਗੱਲ ਕਰ ਤੂੰ ਮਰ ਜਾਣ ਦੀ
ਪਰਵਾਨੇ ਨੇ ਕਿਹਾ-
ਤੂੰ ਬੇਵਫ਼ਾ ਹੈ ਤੂੰ ਦੇਂਦੀ ਦਗਾ ਹੈ
ਨਾ ਦੱਸ ਗੱਲ ਤੂੰ ਮੇਨੂੰ ਇਸ਼ਕ ਨਿਭਾਉਣ ਦੀ
ਮੇਰੀ ਤਮੰਨਾ ਹੈ
ਤੈਨੂੰ ਇੱਕ ਵਾਰ ਗੱਲ ਲਾਉਣ ਦੀ
ਪਰ ਤੂੰ ਕਰਦੀ ਨਹੀਂ ਵਫ਼ਾ
ਤੂੰ ਦੇਂਦੀ ਹੈ ਸਜ਼ਾ
ਜਦੋ ਤੀਕ ਤੇਰੀ ਲੋਅ ਹੈ ਦੁਸ਼ਮਨ ਮੇਰੀ ਜਾਨ ਦੀ
ਮੈਂ ਨਿਭਾਉਂਦਾ ਰਹਾਂਗਾ ਰੀਤ ਇਸ਼ਕ ਵਿਚ ਕੁਰਬਾਨ ਹੋ ਜਾਣ ਦੀ
ਸਾਹਿਬਾ….
ਤੀਰ ਤੋੜ ਕੇ ਸਾਹਿਬਾ ਨੇ
ਜਿੰਦੜੀ ਮਿਰਜੇ ਦੀ ਗਵਾਈ
ਇੱਕ ਦੀ ਮੋਤ ਕਰਾਕੇ
ਜਾਨ ਸਤਾਂ ਦੀ ਬਚਾਈ
ਜੇ ਤੀਰ ਤੋੜੇ ਨਾ ਹੁੰਦੇ ਸਾਹਿਬਾ ਨੇ
ਰਹਿੰਦੀ ਨਾ ਸੁਹਾਗਨ ਇੱਕ ਵੀ ਭਰਜਾਈ
ਮਾੜੀ ਸਾਹਿਬਾ ਨੇ ਨਹੀਂ ਕੀਤੀ ਯਾਰੋ
ਇਹ ਤਾਂ ਹੋਣੀ ਨੇ ਕਰਵਾਈ
ਮਾੜੀ ਸਾਹਿਬਾ ਤਾਂ ਅਖਵਾਉਂਦੀ
ਜੇ ਹੁੰਦੀ ਆਪਣੀ ਜਾਨ ਬਚਾਈ
ਨਾਲ ਯਾਰ ਦੇ ਆਪ ਵੀ ਮਰ ਕੇ
ਸਾਹਿਬਾ ਨੇ ਤਾਂ ਸੱਚੀ ਪਲੀਤ ਨਿਭਾਈ
ਇਕ ਗ਼ਮਾਂ ਦੀ ਰਾਤ ਲੰਮੇਰੀ
ਦੁਜੇ ਦੁੱਖਾਂ ਨੇ ਜਿੰਦ ਘੇਰੀ
ਕਿਸ ਨੂੰ ਕਹਿ ਸੁਨਾਵਾਂ ਦੁੱਖੜਾ ਦਿਲ ਦਾ
ਸੱਜਣਾ ਬਾਂਹ ਫੜੀ ਨਾ ਮੇਰੀ
ਵਿਰਹ ਦੀ ਰਾਤ ਚੰਦਰੀ ਵਢ ਵਢ ਖਾਵੇ
ਹੰਝੂ ਸੁਕਦੇ ਨਾ ਅੱਖਾਂ' ਚੋਂ ਮੇਰੀ
ਚੰਨ ਤਾਰੀਆਂ ਤੋਂ ਪੁੱਛ ਲੇ ਚੰਨਾ
ਲਗਦੀ ਨਹੀਂ ਅੱਖ ਰਾਤਾਂ ਨੂੰ ਮੇਰੀ
ਉਡੀਕਾਂ ਦੇ ਪਲ ਸਾਲਾਂ ਵਾਂਗੁ ਲੰਘਦੇ
ਸਤਾਉਂਦਾ ਤੂੰ ਯਾਦਾਂ' ਚ ਆ ਕੇ ਮੇਰੀ
ਕਦੋਂ ਤੀਕ ਸੁਣਾ ਗੱਲਾਂ ਮੈਂ ਜੱਗ ਦੀਆਂ
ਕਦੋਂ ਤੀਕ ਜਰਾਂ ਮੈਂ ਬੇਵਫ਼ਾਈ ਤੇਰੀ
ਸ਼ਿਕਵਾ ਨਹੀਂ ਗ਼ਮਜ਼ਦਾ ਹਾਲਾਤਾਂ ਤੋਂ
ਪਰ ਖ਼ਫਾ ਹਾਂ ਬੇਰੁਖੀ ਤੋਂ ਮੈਂ ਤੇਰੀ
ਹੱਸ ਕੇ ਜਰ ਲੇਵਾਂ ਪੀੜਾ ਹਿਜਰ ਦੀਆਂ
ਸੱਜਣਾ ਜੇ ਤੂੰ ਫੜ ਲੈ ਬਾਂਹ ਮੇਰੀ
ਜੇ ਮੁਹੱਬਤ ਵਿੱਚ ਗ਼ਮ ਨਾ ਹੁੰਦੇ
ਦਰਦ ਬਿਨਾ ਅਲਫ਼ਾਜ਼ ਵੀ ਬੇਰੰਗ ਹੁੰਦੇ
ਨਾ ਹੂੰਦੇ ਪੀੜਾਂ'ਚ ਡੁੱਬੇ ਸੁਰ
ਨਾ ਸ਼ਾਇਰਾਂ ਨੂੰ ਸ਼ਾਇਰੀ ਦੇ ਫ਼ਨ ਹੁੰਦੇ
ਨਾ ਲਿਖੇ ਹੁੰਦੇ ਵਾਰਿਸ਼ ਬੁੱਲੇ ਸ਼ਾਹ ਕਿੱਸੇ ਆਸ਼ਕਾਂ ਦੇ
ਨਾ ਗੀਤਕਾਰਾਂ ਨੂੰ ਗੀਤ ਲਿਖਨ ਦੇ ਢੰਗ ਹੂੰਦੇ
ਨਾ ਹੰਝੂਆਂ'ਚ ਭਿੱਜੇ ਗੀਤ ਹੁੰਦੇ
ਨਾ ਗੀਤਾਂ'ਚ ਜ਼ਜ਼ਬਾਤਾਂ ਦੇ ਰੰਗ ਹੁੰਦੇ
ਜੇ ਨਾ ਹੁੰਦਾ ਦਰਦ ਮੁਹੱਬਤ ਵਿਚ
ਸਿਵ ਬਟਾਲਵੀ ਦੇ ਗੀਤਾਂ ਚੋਂ ਨਿਕਲੇ ਨਾ ਸੁਰ ਹੁੰਦੇ
ਨਾ ਹੁੰਦਾ ਇਤਿਹਾਸ ਆਸ਼ਿਕਾਂ ਦਾ
ਨਾ ਮੁਹੱਬਤਾਂ ਦੇ ਕਿੱਸੇ ਸੁਣ ਹੁੰਦੇ
ਕਿਵੇਂ ਲਿਖਦਾ ‘ਗੁਰਿੰਦਰ’ ਗੀਤ ਜੁਦਾਈਆਂ ਦੇ
ਜੇ ਲਫ਼ਜਾਂ ਵਿਚ ਦਰਦ ਨਾ ਹੁੰਦੇ
ਬੇਸ਼ਕ ਹੁੰਦੀ ਸ਼ੀਫ਼ਤਾਂ ਹੁਸਨ ਦੀਆਂ
ਅਹਿਸਾਸਾਂ ਦੇ ਬਿਆਨ ਲੱਖ ਹੁੰਦੇ
ਗੀਤਾਂ'ਚ ਹੁੰਦੀ ਗੱਲਾਂ ਹੂਰਾਂ ਦੀਆਂ
ਸ਼ਾਇਰਾਂ ਦੇ ਅੰਦਾਜ ਵੀ ਭਾਵੇਂ ਵੱਖ ਹੁੰਦੇ
ਪਰ ਲਫ਼ਜ਼ ਹੁੰਦੇ ਅਧੂਰੇ
ਜੇ ਗੀਤ ਜੁਦਾਇਆਂ ਦੇ ਨਾ ਲਿਖ ਹੁੰਦੇ
ਹੁਸਨ, ਮੁੱਹਬਤ, ਗ਼ਮਾਂ ਦਾ ਸਾਥ ਹੈ ਪੱਕਾ
ਇਹਨਾ ਬਿਨਾ ਆਸ਼ਿਕ ਵੀ ਪੂਰੇ ਨਹੀਂ ਹੁੰਦੇ
ਜੇ ਮੁਹੱਬਤ ਵਿਚ ਗ਼ਮ ਨਾ ਹੁੰਦੇ
ਦਰਦ ਬਿਨਾ ਅਲਫ਼ਾਜ਼ ਵੀ ਬੇਰੰਗ ਹੁੰਦੇ
ਜੇ ਮਿਲੇ ਸਾਨੂੰ ਮੁਹੱਬਤ ਕੀਤੇ, ਅਸੀਂ ਉਹਨੂੰ ਪੁਛਾਂਗੇ ਜਰੂਰ
ਕੀ ਹੈ ਤੇਰਾ ਆਸ਼ਕਾ ਨਾਲ ਰੋਲਾ, ਕੀ ਹੈ ਤੇਰਾ ਦੁਨੀਆਂ ਵਿੱਚ ਦਸਤੂਰ
ਕਿਸੇ ਲਈ ਤੂੰ ਮੁਮਤਾਜ ਬਣ ਜਾਂਦੀ, ਕਿਸੇ ਲਈ ਸਾਹਿਬਾ ਜੇਹੀ ਮਜਬੂਰ
ਕਿਸੇ ਲਈ ਤੂੰ ਖੁਦਾ ਬਣ ਜਾਂਦੀ, ਕਿਸੇ ਦੇ ਦਿਲ ਤੋਂ ਹੋ ਜਾਂਦੀ ਦੂਰ
ਕਦੇ ਤੂੰ ਕੱਚੇ ਘੜਿਆਂ ਤੇ ਤਰ ਜਾਂਦੀ, ਕਦੇ ਬਣ ਜਾਂਦੀ ਬੇਵਫ਼ਾਈਆਂ ਦੇ ਨਾਸੂਰ
ਕਦੇ ਬਣ ਜਾਂਦੀ ਸ਼ਾਇਰੀ ਕਿਸੇ ਸ਼ਾਇਰ ਦੀ, ਕਦੇ ਤੂੰ ਬਣ ਜਾਂਦੀ ਕਿਸੇ ਰਾਂਝੇ ਦਾ ਗਰੂਰ
ਜੇ ਨਾ ਹੁੰਦਾ ਦਿਲ ਸੀਨ੍ਹੇ ਵਿੱਚ, ਤਾਂ ਤੇਰਾ ਕੀ ਹੋਣਾ ਸੀ ਹਜੂਰ
ਨਾ ਤੂੰ ਹੁੰਦੀ ਕਿਸੇ ਦਾ ਸਰੂਰ, ਨਾ ਹੁੰਦੀ ਤੂੰ ਕਿਸੇ ਦਾ ਗਰੂਰ
ਜਿਹੜੀਆਂ ਜੰਮਦੀਆਂ ਨੇ ਪੁੱਤ ਭਗਤ ਸਿੰਘ ਵਰਗੇ
ਕੁੱਖੋਂ ਮਾਰ ਨਾ ਕਰੀਏ ਉਨ੍ਹਾਂ ਧੀਆਂ ਮਰਜਾਣੀਆਂ ਉਤੇ
ਫੁੱਲ ਚੰਗੇ ਲਗਦੇ ਨੇ ਸੱਜਣਾ ਟਹਿਣੀਆਂ ਉਤੇ
ਜਿਵੇਂ ਫ਼ੱਬਦੀਆਂ ਨੇ ਵੰਗਾ ਨੱਢੀ ਦੀ ਵੀਣੀਆਂ ਉਤੇ
ਟੁੱਟੇ ਸ਼ੀਸ਼ੇ ਕਦੇ ਨਾ ਜੁੜਦੇ ਸੱਜਣਾ
ਕਦੇ ਜੋਰ ਨਾ ਕਰੀਏ ਦਿਲਜਾਨੀਆਂ ਉਤੇ
ਰੂਪ ਦਾ ਨਜਾਰਾ ਤਾਂ ਹੁੰਦਾ ਹੈ ਸਾਦਗੀ ਵਿਚ
ਬਹੁਤਾ ਖਰਚ ਨਾ ਕਰੀਏ ਗਹਿਣਿਆਂ ਉਤੇ
ਜੇ ਕਰਨੀ ਹੈ ਇਬਾਦਤ ਯਾਰ ਦੀ ਦਿਲ ਸੱਚੇ ਨਾਲ
ਧਿਆਨ ਨਾ ਦੇਈਏ ਕਦੇ ਲੋਕਾਂ ਦੇ ਮੇਹਿਣਿਆਂ ਉਤੇ
ਪਿਆਰ ਮੁਹੱਬਤ ਦੇ ਕਿੱਸੇ ਨੇ ਵਿਰਾਸਤ ਪੰਜਾਬ ਦੀ
ਕਦੇ ਬਹਿਸ ਨਾ ਕਰੀਏ ਇਨ੍ਹਾ ਕਿੱਸੇ ਕਹਾਣੀਆਂ ਉਤੇ
ਜੋ ਸੁਕੂਨ ਮਿਲਦਾ ਹੈ ਯਾਰ ਦੀ ਬੁੱਕਲ ਵਿੱਚ
ਮਿਲੇ ਨਾ ਉਹ ਕਦੇ ਸਿਰਹਾਣਿਆਂ ਉਤੇ
ਪੰਜ ਆਬ ਨੇ ਆਭ ਸੋਹਣੇ ਪੰਜਾਬ ਦੀ
ਅੰਬਰਾਂ ਤੋਂ ਰਿਹਾ ਪੁਛੱਦਾ
ਪਤਾ ਉਸਦੇ ਸ਼ਹਿਰ ਦਾ
ਤਕਿਆ ਸੀ ਜੋ ਸੀ ਖ਼ਾਸ
ਨਜ਼ਾਰਾ ਪਿਛਲੇ ਪਹਿਰ ਦਾ
ਉਸਦਾ ਜੋਬਨ ਛੱਲਾਂ ਮਾਰਦਾ
ਜਿਵੇਂ ਵਹਿਣ ਕਿਸੇ ਨਹਿਰ ਦਾ
ਖੁਸ਼ਬੋਈ ਉਹਦੇ ਸਾਹਾਂ ਦੀ
ਜਿਵੇਂ ਨਸ਼ਾ ਕੋਈ ਕਹਿਰ ਦਾ
ਜੇ ਮਿਲੇ ਕਦੇ ਕਿਸੇ ਨੂੰ ਉਹ ਯਾਰੋ
ਦੱਸ ਦੇਣਾ ਰਾਹ ਮੇਰੇ ਦਿਲ ਦੇ ਸ਼ਹਿਰ ਦਾ
'ਗੁਰਿੰਦਰ' ਨਿਮਾਣਾ ਕੀ ਜਾਣੇ
ਹੁੰਦਾ ਅਸਰ ਕੀ ਹੁਸਨ ਦੇ ਜ਼ਹਿਰ ਦਾ
ਰੱਬਾ ਸੁਣੇ ਜੇ ਇੱਕ ਫਰਿਆਦ ਮੇਰੀ
ਤੇਰੇ ਦਰ ਤੇ ਨਿੱਤ ਸਜਦਾ ਕਰਾਂ ਮੈਂ
ਮੇਰੇ ਦਿੱਲ ਦੀ ਨੁਕਰੇ ਧਰੀ ਇੱਕ ਖ਼ਵਾਇਸ਼
ਖੋਲ੍ਹ ਤੇਰੇ ਦਰ ਤੇ ਅੱਜ ਧਰਾਂ ਮੈਂ
ਜਿਨ੍ਹੀ ਮੁਹੱਬਤ ਕਰਦੀ ਹਾਂ ਤੇਰੇ ਨਾਲ
ਉਨ੍ਹੀ ਮੁਹੱਬਤ ਯਾਰ ਨਾਲ ਕਰਾਂ ਮੈਂ
ਮੇਰੇ ਸਾਹ ਮੇਰੀ ਜਿੰਦ ਮੁੱਕ ਜਾਵੇ
ਜਦੋ ਯਾਰ ਨੂੰ ਭੁੱਲਣ ਦੀ ਗੱਲ ਕਰਾਂ ਮੈਂ
ਜੇ ਕਦੇ ਦੇਵੇ ਸੋਗਾਤ ਸਾਨੂੰ ਵਿਛੋੜਿਆਂ ਦੀ
ਤੇਰੀ ਰਜ਼ਾ' ਚ ਜੋਗਨ ਬਣ ਫ਼ਕੀਰੀ ਕਰਾਂ ਮੈਂ
ਤੇਰੇ ਦਰ ਤੇ ਰਹਾਂ ਮੈਂ ਮੰਗਤੀ ਬਣ ਕੇ
ਆਵੇ ਜਦੋਂ ਯਾਰ ਉਸਨੂੰ ਸਜ਼ਦਾ ਕਰਾਂ ਮੈਂ
ਤੇਰੇ ਦਰ ਤੋਂ ਕੁੱਝ ਹੋਰ ਨ ਮੰਗਾ ਮੇਰੇ ਮੋਲਾ
ਬੱਸ ਇੱਕ ਤੇਰੀ ਤੇ ਦੁਜੇ ਯਾਰ ਦੀ ਹਜੂਰੀ ਕਰਾਂ ਮੈਂ
ਧੀਆਂ
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨਾ
ਬਾਬੇ ਨਾਨਕ ਦੀ ਇਹ ਬਾਣੀ
ਕਦੋਂ ਅਸਰ ਕਰੂ ਲੋਕਾਂ ਦੀ ਮੱਤ ਉਤੇ
ਜੱਗ ਜਨਣੀ ਹੁੰਦੀਆਂ ਨੇ ਮਾਵਾਂ .
ਫੇਰ ਧੀਆਂ ਤੋਂ ਕਿਉ ਜੱਗ ਮੁੰਹ ਵੱਟੇ
ਕੁੱਖਾਂ ਚ ਕੁਰਲਾਉਂਦੀਆਂ ਨੇ ਧੀਆਂ ਮਲੂਕੜੀਆਂ
ਨਾ ਰੋਕੋ ਸਾਨੂੰ ਜੱਗ ਵਿੱਚ ਆਉਣ ਤੋਂ
ਅਸੀਂ ਕਰਨਗੀਆਂ ਨਾਂ ਰੋਸ਼ਨ ਪੂਰੇ ਜੱਗ ਉਤੇ
ਅਸੀ ਬਣ ਕੇ ਕਲਪਨਾ ਚਾਵਲਾ ਤੇ ਸੁਨੀਤਾ ਵਿਲਿਯਮ
ਚਮਕਣਗੀਆਂ ਤਾਰੀਆਂ ਵਾਂਗੂ ਅਸਮਾਨ ਉਤੇ
ਅਸੀ ਗੁਜਾਰਦੀਆਂ ਨੇ ਅਰਜਾਂ ਹੱਥ ਜੋੜ ਕੇ
ਨਾ ਕਰੋ ਸਾਡੀ ਗਿਣਤੀ ਚਾਲੀ ਪੰਜਾਹਾਂ ਉਤੇ
ਵਿਚਾਰੋ ਜੇ ਨਹੀਂ ਹੋਣਗੀਆਂ ਧੀਆਂ
ਪੁੱਤ ਵਿਆਹੋਗੇ ਤੁਸੀਂ ਕਿੱਥੇ
ਪੁੱਤ ਹੁੰਦੇ ਨੇ ਜੋ ਮਿਠੜੇ ਮੇਵੇ
ਧੀਆਂ ਕਿਉ ਹੁੰਦੀਆਂ ਨੇ ਮਾੜੀਆਂ ਪਰਿਵਾਰ ਉਤੇ
ਆਉ ਬਦਲ ਲਈਏ ਆਪਣੀ ਸੋਚ
ਧੀਆਂ ਦੀ ਦਾਤ ਹੋਵੇ ਸਿਰ ਮੱਥੇ
ਕਿਉਂਕਿ
ਧੀਆਂ ਬਣਦੀਆਂ ਨੇ ਸਹਾਰਾ ਉਦੋਂ
ਜਦੋਂ ਪੁੱਤ ਹੋ ਜਾਂਦੇ ਨੇ ਕੁਪੱਤੇ
ਦੁਨੀਆਂ ਦੇ ਰੰਗ ਵੇਖ ਵੇ ਸੱਜਣਾ
ਨਾ ਕਿਸੇ ਨੂੰ ਖੋਫ਼ ਖੁਦਾ ਦਾ
ਨਾ ਕਿਸੇ ਦੀ ਸਾਹਾਂ ਨਾਲ ਯਾਰੀ
ਬੇਗੇਰਤ ਹੋ ਗਈ ਅੱਜ ਦੁਨਿਆਂ
ਦਿਖਾਵਿਆਂ ਵਿਚ ਖੋ ਗਈ ਸਰਦਾਰੀ
ਕੀਤੇ ਹੁੰਦੇ ਕਤਲ ਰਿਸ਼ਤਿਆਂ ਦੇ
ਕੀਤੇ ਆਪਣਿਆਂ ਨਾਲ ਗਦਾਰੀ
ਖਤਮ ਹੋ ਗਿਆ ਸਿਲਸਿਲਾ ਜਜ਼ਬਾਤਾਂ ਦਾ
ਹੁਣ ਪੈਸੇ ਨਾਲ ਬੰਦੇ ਦੀ ਯਾਰੀ
ਮਾਪਿਆਂ ਨੂੰ ਪਾਲਨ ਦੇ ਬਣ ਗਏ ਮਸਲੇ
ਕਹਿੰਦੇ ਅੱਜ ਤੇਰੀ ਬਾਰੀ ਕਲ ਮੇਰੀ ਬਾਰੀ
ਖੋ ਗਿਆ ਸਾਡਾ ਵਿਰਸਾ ਖੋ ਗਏ ਸਾਡੇ ਸੰਸਕਾਰ
ਪੜ ਲਿਖ ਕੇ ਬੰਦਾ ਭੁੱਲ ਗਿਆ ਹੈ ਖੁਦਾਰੀ
ਰੱਬਾ ਰੰਗ ਦੇ ਮੇਰੇ ਦਿਲ ਨੂੰ ਪਿਆਰ ਵਿੱਚ ਐਸਾ
ਜਿਵੇਂ ਤੇਰੀ ਖੁਦਾਈ ਕਿਸੇ ਦੇ ਦਿਲ ਵਿੱਚ ਰੰਗੀ ਹੋਵੇ
ਮੇਰੇ ਦਿਲ ਵਿੱਚ ਹੋਵੇ ਯਾਰ ਦਾ ਚਾਅ ਐਸਾ
ਜਿਵੇਂ ਮੁਹੱਬਤ ਮੇਰੇ ਦਿਲ ਨਾਲ ਮੰਗੀ ਹੋਵੇ
ਅਹਿਸਾਸ ਹੋਵੇ ਮੇਰੇ ਦਿਲ ਨੂੰ ਹਰ ਪਲ ਐਸਾ
ਜਿਵੇਂ ਯਾਰ ਦੀ ਮਹਿਕ ਹੁਣੇ ਹੁਣੇ ਲੰਘੀ ਹੋਵੇ
ਰੰਗੀ ਜਾਵਾਂ ਰੱਬਾ ਉਹਦੇ ਪਿਆਰ ਵਿੱਚ ਮੈਂ ਐਸੀ
ਜਿਵੇਂ ਸੱਸੀ ਪੁੰਨੂੰ ਦੇ ਪਿਆਰ ਵਿੱਚ ਰੰਗੀ ਹੋਵੇ
कोई टिप्पणी नहीं:
एक टिप्पणी भेजें